ਪੰਜਾਬੀ ਫ਼ਿਲਮ ਮੇਕਰ Rhythm Boyz ਵਲੋਂ ਨਵੀਂ ਫਿਲਮ ਕੰਦੂ ਖੇੜਾ ਦਾ ਐਲਾਨ ਕੀਤਾ ਗਿਆ ਹੈ।ਕੰਦੂ ਖੇੜਾ ਫਿਲਮ ਨੂੰ ਅੰਬਰਦੀਪ ਨੇ ਲਿਖਿਆ ਹੈ। ਇਸ ਫਿਲਮ ਨੂੰ ਡਾਇਰੈਕਟ ਵੀ ਅੰਬਰਦੀਪ ਹੀ ਕਰਨਗੇ। ਫਿਲਮ ਦੀ ਟੈਗ ਲਾਇਨ ਹੈ ਕੰਦੂ ਖੇੜਾ ਕਰੂ ਨਬੇੜਾ। ਫ਼ਿਲਮ ਦੇ ਪੋਸਟਰ ਤੋਂ ਲੱਗ ਰਿਹਾ ਹੈ ਕਿ ਫ਼ਿਲਮ ਸੰਗੀਨ ਹੋਣ ਵਾਲੀ ਹੈ।
ਕੰਦੂ ਖੇੜਾ ਪਿੰਡ 1986 ‘ਚ ਹੋਏ ਪੰਜਾਬ ਤੇ ਹਰਿਆਣਾ ਦੀ ਵੰਡ ਵਿੱਚ ਖਾਸ ਮਹੱਤਵ ਰੱਖਦਾ ਹੈ।ਵੱਡੇ ਪੱਧਰ ਤੇ ਇਸ ਪਿੰਡ ਦੀ ਕਹਾਣੀ ਨੂੰ ਕਦੇ ਪੇਸ਼ ਨਹੀਂ ਕੀਤਾ ਗਿਆ। ਹਰ ਵਾਰ ਸਿਨੇਮਾ ਤੋਂ ਕੁਝ ਨਵਾਂ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਤੇ ਇਸ ਫਿਲਮ ਦਾ ਮੁੱਦਾ ਕਾਫੀ ਅਲੱਗ ਹੈ।
Rhythm Boyz ਵਲੋਂ ਪਹਿਲਾਂ ਵੀ ਵੱਖਰੀਆਂ ਫ਼ਿਲਮਾਂ ਪੇਸ਼ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਅੰਗਰੇਜ਼, ਲਾਹੌਰੀਏ , ਚੱਲ ਮੇਰਾ ਪੁੱਤ ਵਰਗੀਆਂ ਫ਼ਿਲਮਾਂ ਸ਼ਾਮਲ ਹਨ।